ਅੱਜ ਮੈਂ ਇੱਕ ਹੜਾ ਵਿੱਚ ਇੱਕ ਬਜ਼ੁਰਗ ਨੂੰ ਰੋਂਦਿਆਂ ਦੇਖਿਆ 

ਕਿ ਮੈਂ ਬੁੱਢਾ ਹੋ ਗਿਆ  ਮੇਰਾ ਕਲੋ ਕੁਝ ਨਹੀਂ ਹੋ ਸਕਦਾ ਸੱਚ ਕਿਹਾ ਤੁਸੀ ਨਹੀਂ ਹੋ ਸਕਦਾ ਇੱਕ ਉਮਰ ਤੋਂ ਬਾਅਦ ਇਨਸਾਨ ਹਾਰ ਤੇ ਥੱਕ ਜਾਂਦਾ , ਕਹਿ ਰਹੇ ਸੀ ਇਹ ਹੋਣਾ ਸੀ ਤੇ ਪਹਿਲਾਂ ਹੋ ਜਾਦਾ  ਮੈਂ ਜੁਆਨ ਸੀ ਕਿਤੇ ਹੋਰ ਜਾ ਕੇ ਸੈਟ ਹੋ ਜਾਂਦਾ ਪਰ ਜੋ ਜਦੋਂ ਹੋਣਾ ਉਸ ਸਮੇਂ ਹੋਣਾ ਨਾ ਪਹਿਲੋਂ ਤੇ ਮਗਰੋ ਮੇਰੀ ਅਰਦਾਸ ਕਿ ਤਹਾਡੀ ਰਹਿੰਦੀ ਜਿਦਗੀ ਜੋ ਪਲ ਨੇ ਬਿਮਾਰੀ ਤੋ ਬਿਨਾ ਨਿਕਲਣ ਤੇ ਇਹ ਗਮ ਨੂੰ ਰਾਤ ਦੇ ਸੁਪਨੇ ਵਾਂਗ ਭੁਲ ਜਾਣਾ  ਕਿਸੇ ਦੀ ਮਦਦਾ ਨੇ ਕੁਝ ਨਹੀਂ ਕਰਨਾ ਜੌ ਵੀ ਮਦਦ ਲਈ ਆ ਰਿਹਾ ਉਹ ਆਪ ਮੰਗਤੇ ਨੇ ਜਿੰਨੀ ਮਦਦ ਉਹਨਾਂ   ਕਰਨੀ ਉਹਨੂੰ ਉਹ ਕਿਸੇ ਅਲੱਗ ਅਲੱਗ ਤਰੀਕੇ ਨਾਲ ਲੋਕਾਂ ਤੋਂ ਗਰਾਂ ਰਹੇ ਨੇ 

ਪਰ ਤੁਸੀ  ਜੋ ਕਹਿ ਰਹੇ ਸੀ ਉਹ ਦਰਦ ਮੈਂ ਚੰਗੀ ਤਰਾ ਮਹਿਸੂਸ ਕੀਤਾ ਤੁਹਾਡਾ ਪਰ ਜ਼ਿੰਦਗੀ ਨੂੰ ਕਈ ਵਾਰ ਆਪਣੇ ਅੱਗੇ ਰੱਖ ਕਿ ਵੇਖਣ ਤੋ ਇਲਾਵਾ ਕੁਝ ਨਹੀਂ ਰਹਿ ਜਾਂਦਾ 

ਮੈਂ ਤਹਾਨੂੰ ਦੱਸਦੀ ਕਿ ਮੈਂ ਅਮਰੀਕਾ ਵਿੱਚ  3 ਵਾਰ  ਘਰ ਖਰੀਦੇ ਕਿਸੇ ਮਹਿਲ ਤੋ ਘੱਟ ਨਹੀ ਸੀ ਕੋਈ ਮੇਰਾ ਘਰ ।

ਫਿਰ ਇੱਕ ਦਿਨ ਇਸ ਤਰਾਂ ਹੋਇਆ ਕਿ ਮੈਨੂੰ ਲੱਗਾ ਕਿ ਮੈਂ ਕੀ ਭਾਰ ਚੁੱਕੀ ਫਿਰ ਰਹੀ ਮੈਨੂੰ ਘਰ ਵਿੱਚ ਲੱਗੀਆਂ ਤਸਵੀਰ ਜ਼ਰੂਰਤ ਤੋ ਜ਼ਿਆਦਾ ਸਮਾਨ ਮੇਰਾ ਲਈ ਬੋਝ ਬਣ ਗਿਆ ਤੁਸੀਂ ਹੜਾ ਵਿੱਚ ਗਵਾਇਆ ਮੈਂ ਖੁਦ ਸੁੱਟਿਆ ਸੁੱਟਣ ਤੇ ਮੈਨੂੰ ਪੂਰਾ ਸਾਲ ਲੱਗਿਆ ਕਿਉਂਕਿ ਮੈਂ ਹਲਕੀ ਫਲਕੀ ਹੋ ਕੇ ਤੁਰਨਾ ਚਹੁਦੀ ਪਰ ਜੋ ਉਮਰ ਤਹਾਡੀ ਮੇਰੀ ਥੋੜੀ ਛੋਟੀ ਹੇਵੇਗੀ ਪਰ ਇੱਕ ਦਿਨ ਇਸ ਤਰਾਂ ਵੀ ਆਉਂਦਾ ਕਿ ਉਸ ਦਾ ਆਪਣਾ ਸਰੀਰ  ਇਨਸਾਨ ਦੀ ਆਤਮਾ ਲਈ ਬੋਝ ਬਣ ਜਾਂਦਾ ।ਇਸ ਕਰਕੇ ਤੁਸੀਂ ਹੋ ਪਰੇ ਕਰਕੇ ਜਿਉਂ  ਕੋਈ ਫ਼ਿਕਰ ਨਾ ਕਰੋ ਜੋ ਤਹਾਡੇ ਹੱਥ ਵਿੱਚ ਨਹੀ 

ਥੱਲੇ ਜੋ ਤਸਵੀਰ ਇਹ ਮੈਂ ਆਪਣਾ ਘਰ ਵੇਚ ਰਹੀ ਕਿਸੇ ਦੇ ਸਪੁਰਦ ਕਰ ਰਹੀ ਕਿਉਂਕਿ ਜਿਹਨਾ ਨੂੰ ਮੈਂ ਪਿਆਰ ਕਰਦੀ ਸੀ ਉਹ ਸਾਰੇ ਮਰਗੇ ਸੀ ਮੈਂਨੂੰ ਲੱਗਾ ਕਿ ਮੈਂ ਇਹ ਸਭ ਕੁਝ ਉਹਨਾਂ ਨੂੰ ਖੁਸ਼ ਕਰਨ ਲਈ ਕਰ ਰਹੀ ਸੀ ਮੈਨੰ ਤੇ ਇਹ ਕੁਝ ਵੀ ਨਹੀ ਚਾਹੀਦਾ ਸੀ ਉਸ ਦਿਨ ਤੋ ਬਾਅਦ ਮੈਂ ਕਦੀ ਘਰ ਨਹੀ ਖ਼ਰੀਦਿਆ ਕਿਉਂਕਿ ਮੇਰਾ ਦਿਲ ਨਹੀਂ ਕਰਦਾ ।ਕੁਝ ਨਹੀਂ ਇਹਨਾਂ ਵਿੱਚ ਇਹ ਰੇਤ ਦੇ ਘਰ ਨੇ , ਸਰੀਰ ਕੱਚੀ ਮਿੱਟੀ ਦਾ ਢਹਿ ਜਾਣਾ ਸਭ ਕੁਝ ਇੱਕ ਦਿਨ ਸੋ ਖਿਆਲਾਂ ਤੋਂ ਫ੍ਰੀ ਭਾਰ ਤੋ ਫ੍ਰੀ ਹੋ ਕੇ ਖੁੱਲ ਕਿ ਜੀਵੋ …… ਪਰਦੀਪ ਕੋਰ 

09/05/2025

#ਮੇਰੀਆਂਕਹਾਣੀਆਂ

#ਜ਼ਿੰਦਗੀਦੇਰੋਣੇ

#ਪੰਜਾਬੀਕਹਾਣੀ

#ਜਜ਼ਬਾਤ

#ਦਿਲਦੀਆਂਗੱਲਾਂ

#ਜਿੰਦਗੀ