ਲੇਖ ਦਾ ਵਾਅਦਾ
“ਇਸ ਡੇਲੀ ਡਾਇਰੀ ਦਾ ਹਰ ਪੰਨਾ ਮੇਰੀ ਆਪਣੀ ਜ਼ਿੰਦਗੀ ਵਿੱਚੋਂ ਜੰਮਿਆ ਹੈ।
ਇਸ ਵਿੱਚ ਨਾ ਕਹਾਣੀ ਲਈ ਝੂਠ ਜੋੜਿਆ ਗਿਆ ਹੈ, ਨਾ ਕਿਸੇ ਘਟਨਾ ਨੂੰ ਵਧਾ-ਚੜ੍ਹਾ ਕੇ ਲਿਖਿਆ ਗਿਆ ਹੈ।
ਜੋ ਮੈਂ ਵੇਖਿਆ, ਉਹੀ ਲਿਖਿਆ। ਜੋ ਮੈਂ ਮਹਿਸੂਸ ਕੀਤਾ, ਉਹੀ ਸਾਂਝਾ ਕੀਤਾ। ਜੋ ਮੇਰੀਆਂ ਅੱਖਾਂ ਨੇ ਦੇਖਿਆ, ਉਹੀ ਮੇਰੀ ਕਲਮ ਨੇ ਕਾਗਜ਼ ’ਤੇ ਉਤਾਰਿਆ।
ਜੇ ਕਦੇ ਇਸ ਕਿਤਾਬ ਵਿੱਚ ਕੋਈ ਕਹਾਣੀ ਲੱਗੇ ਵੀ, ਤਾਂ ਸਮਝ ਲੈਣਾ ਕਿ ਜ਼ਿੰਦਗੀ ਆਪ ਹੀ ਸਭ ਤੋਂ ਵੱਡੀ ਕਹਾਣੀਕਾਰ ਹੈ।”
— ਪਰਦੀਪ ਕੌਰ