ਰੱਖੜੀ ਸਿਰਫ਼ ਇੱਕ ਧਾਗਾ ਨਹੀਂ | ਭੈਣ ਦੀ ਸਾਰੀ ਉਮਰ ਦੀ ਫ਼ਿਕਰ ❤️ | Raksha Bandhan Special | Pardeep Kaur Podcast

ਰੱਖੜੀ ਸ਼ਾਇਦ ਇੱਕ ਦਿਨ ਦਾ ਤਿਉਹਾਰ ਹੈ… ਪਰ ਭੈਣ ਦੀ ਆਪਣੇ ਭਰਾ ਲਈ ਫ਼ਿਕਰ ਇੱਕ ਦਿਨ ਦੀ ਨਹੀਂ ਹੁੰਦੀ।
ਬਚਪਨ ਵਿੱਚ ਮਾਂ ਦੀ ਡਾਂਟ ਤੋਂ ਬਚਾਉਣ ਤੋਂ ਲੈ ਕੇ ਵੱਡੇ ਹੋ ਕੇ ਇਹ ਪੁੱਛਣ ਤੱਕ—
“ਖਾਣਾ ਖਾਧਾ?”
“ਘਰ ਪਹੁੰਚ ਗਿਆ?”
“ਤੂੰ ਠੀਕ ਤਾਂ ਹੈਂ?”

ਇੱਕ ਭੈਣ ਆਪਣੇ ਭਰਾ ਦੀ ਰੱਖਿਆ ਉਸ ਉਮਰ ਤੋਂ ਕਰਨ ਲੱਗ ਪੈਂਦੀ ਹੈ, ਜਦੋਂ ਸ਼ਾਇਦ ਉਸਨੂੰ “ਰੱਖਿਆ” ਸ਼ਬਦ ਦਾ ਮਤਲਬ ਵੀ ਨਹੀਂ ਪਤਾ ਹੁੰਦਾ।
ਅਤੇ ਜਦੋਂ ਉਹੀ ਭਰਾ ਭੈਣ ਤੋਂ ਪਹਿਲਾਂ ਇਸ ਦੁਨੀਆ ਤੋਂ ਚਲਾ ਜਾਵੇ… ਫ਼ਿਕਰ ਖ਼ਤਮ ਨਹੀਂ ਹੁੰਦੀ। ਬੱਸ ਉਸ ਫ਼ਿਕਰ ਦਾ ਜਵਾਬ ਦੇਣ ਵਾਲਾ ਸਾਹਮਣੇ ਨਹੀਂ ਰਹਿੰਦਾ।
ਇਹ podcast ਉਹਨਾਂ ਸਾਰੇ ਭੈਣ-ਭਰਾਵਾਂ ਨੂੰ ਸਮਰਪਿਤ ਹੈ ਜੋ ਅੱਜ ਇਕੱਠੇ ਹਨ… ਅਤੇ ਉਹਨਾਂ ਨੂੰ ਵੀ, ਜਿਨ੍ਹਾਂ ਦਾ ਭਰਾ ਜਾਂ ਭੈਣ ਅੱਜ ਸਿਰਫ਼ ਯਾਦਾਂ ਵਿੱਚ ਵੱਸਦਾ ਹੈ। ❤️
Happy Raksha Bandhan 🙏
🎙️ Pardeep Kaur Podcast

✍️ਪਰਦੀਪ ਕੋਰ

#ਬੱਬੂਡਾਇਰੀ

Pages: 1 2 3 4