ਅੰਤਿਮ ਅਧਿਆਇ — ਨੂਰ
ਨੂਰ ਦੀ ਕਹਾਣੀ ਦਾ ਅੰਤ ਕਿਸੇ ਵਿਆਹ ਨਾਲ ਨਹੀਂ ਹੋਇਆ।
ਨਾ ਕਿਸੇ ਤਲਾਕ ਨਾਲ।
ਨਾ ਕਿਸੇ ਮਰਦ ਨਾਲ।
ਨਾ ਕਿਸੇ ਰਿਸ਼ਤੇ ਨਾਲ।
ਨੂਰ ਦੀ ਕਹਾਣੀ ਦਾ ਅੰਤ ਉੱਥੇ ਹੋਇਆ…
ਜਿੱਥੇ ਉਸਨੇ ਆਪਣੇ ਆਪ ਨੂੰ ਲੱਭ ਲਿਆ।
ਇੱਕ ਸਮਾਂ ਸੀ ਜਦੋਂ ਉਹ ਸੋਚਦੀ ਸੀ ਕਿ ਉਹ ਕਾਫ਼ੀ ਨਹੀਂ।
ਕਿ ਉਸ ਵਿੱਚ ਕੋਈ ਕਮੀ ਹੈ।
ਕਿ ਸ਼ਾਇਦ ਉਹ ਉਹ ਔਰਤ ਨਹੀਂ ਬਣ ਸਕੀ ਜੋ ਦੁਨੀਆ ਚਾਹੁੰਦੀ ਸੀ।
ਪਰ ਸਾਲਾਂ ਦੀਆਂ ਠੋਕਰਾਂ ਨੇ ਉਸਨੂੰ ਇੱਕ ਸੱਚ ਸਿਖਾ ਦਿੱਤਾ।
ਇਨਸਾਨ ਦੀ ਕੀਮਤ ਉਸਦੇ ਜ਼ਖ਼ਮਾਂ ਨਾਲ ਨਹੀਂ ਹੁੰਦੀ।
ਇਨਸਾਨ ਦੀ ਕੀਮਤ ਉਸਦੀ ਹਿੰਮਤ ਨਾਲ ਹੁੰਦੀ ਹੈ।
ਅੱਜ ਵੀ ਕਦੇ-ਕਦੇ ਜਦੋਂ ਕੋਈ ਨਿੱਕਾ ਜਿਹਾ ਬੱਚਾ ਹੱਸਦਾ ਹੈ…
ਨੂਰ ਦੀਆਂ ਅੱਖਾਂ ਉਸ ਵੱਲ ਮੁੜ ਜਾਂਦੀਆਂ ਹਨ।
ਅੱਜ ਵੀ ਜਦੋਂ ਕੋਈ ਬੱਚਾ ਆਪਣੀ ਮਾਂ ਦੀ ਉਂਗਲ ਫੜ ਕੇ ਤੁਰਦਾ ਹੈ…
ਉਸਦੇ ਦਿਲ ਵਿੱਚ ਇੱਕ ਹੌਲੀ ਜਿਹੀ ਟੀਸ ਉੱਠਦੀ ਹੈ।
ਅੱਜ ਵੀ ਕਦੇ-ਕਦੇ ਉਹ ਸੋਚਦੀ ਹੈ…
ਕਾਸ਼ ਕੋਈ ਨਿੱਕਾ ਜਿਹਾ ਹੱਥ ਉਸਦੀ ਉਂਗਲ ਵੀ ਫੜਦਾ।
ਕਾਸ਼ ਕੋਈ ਉਸਨੂੰ ਵੀ “ਮਾਂ” ਕਹਿ ਕੇ ਬੁਲਾਉਂਦਾ।
ਪਰ ਹੁਣ ਉਹ ਇਹ ਸੋਚ ਕੇ ਨਹੀਂ ਰੋਂਦੀ।
ਹੁਣ ਉਹ ਮੁਸਕਰਾ ਦਿੰਦੀ ਹੈ।
ਕਿਉਂਕਿ ਉਸਨੇ ਸਿੱਖ ਲਿਆ ਹੈ ਕਿ ਜ਼ਿੰਦਗੀ ਹਰ ਕਿਸੇ ਨੂੰ ਇੱਕੋ ਜਿਹੀ ਨਹੀਂ ਮਿਲਦੀ।
ਕੁਝ ਲੋਕਾਂ ਦੀਆਂ ਝੋਲੀਆਂ ਭਰੀਆਂ ਹੁੰਦੀਆਂ ਹਨ।
ਕੁਝ ਦੇ ਦਿਲ।
ਅਤੇ ਨੂਰ ਦਾ ਦਿਲ ਪਿਆਰ ਨਾਲ ਭਰਿਆ ਹੋਇਆ ਸੀ।
ਬਾਂਝ ਨੂਰ ਨਹੀਂ ਸੀ।
ਬਾਂਝ ਤਾਂ ਉਹਨਾਂ ਦੀ ਸੋਚ ਸੀ…
ਜੋ ਇੱਕ ਔਰਤ ਦੀ ਕੀਮਤ ਉਸਦੀ ਕੁੱਖ ਨਾਲ ਮਾਪਦੇ ਸਨ।
ਜੋ ਸਮਝਦੇ ਸਨ ਕਿ ਮਾਂ ਨਾ ਬਣ ਸਕਣ ਨਾਲ ਇੱਕ ਔਰਤ ਅਧੂਰੀ ਹੋ ਜਾਂਦੀ ਹੈ।
ਨੂਰ ਅਧੂਰੀ ਨਹੀਂ ਸੀ
ਉਹ ਪੂਰੀ ਸੀ।
ਆਪਣੇ ਦਰਦ ਨਾਲ।
ਆਪਣੀ ਹਿੰਮਤ ਨਾਲ।
ਆਪਣੀਆਂ ਹਾਰਾਂ ਨਾਲ।
ਆਪਣੀਆਂ ਜਿੱਤਾਂ ਨਾਲ।
ਅਤੇ ਆਪਣੀ ਸੱਚਾਈ ਨਾਲ।
ਜੇ ਇਸ ਕਹਾਣੀ ਦਾ ਕੋਈ ਸਬਕ ਹੈ…
ਤਾਂ ਉਹ ਇਹ ਹੈ ਕਿ ਕਈ ਵਾਰ ਸਭ ਤੋਂ ਔਖੀਆਂ ਲੜਾਈਆਂ ਸਾਨੂੰ ਤੋੜਦੀਆਂ ਨਹੀਂ।
ਸਾਨੂੰ ਸਾਡੀ ਅਸਲੀ ਪਹਿਚਾਣ ਦਿੰਦੀਆਂ ਹਨ।
ਅਤੇ ਨੂਰ ਨੇ ਆਖ਼ਿਰਕਾਰ ਆਪਣੀ ਪਹਿਚਾਣ ਲੱਭ ਲਈ ਸੀ।
ਉਹ ਹੁਣ ਕਿਸੇ ਦੀ ਪਰਛਾਂਵ ਨਹੀਂ ਸੀ।
ਉਹ ਹੁਣ ਸਿਰਫ਼ ਨੂਰ ਸੀ।
ਅਤੇ ਇਹੀ ਉਸਦੀ ਸਭ ਤੋਂ ਵੱਡੀ ਜਿੱਤ ਸੀ।
ਨੂਰ ਦੀ ਕਹਾਣੀ ਇੱਥੇ ਖਤਮ ਨਹੀਂ ਹੁੰਦੀ…
ਨੂਰ ਦੀ ਜ਼ਿੰਦਗੀ ਦੇ ਅਗਲੇ ਸਫ਼ਰ ਨੂੰ ਪੜ੍ਹਨ ਲਈ “ਨੂਰ ਦੀ ਨਵੀਂ ਜ਼ਿੰਦਗੀ” ਨਾਵਲ ਪੜ੍ਹੋ।
ਨੂਰ ਦੀ ਕਹਾਣੀ ਇੱਥੇ ਖਤਮ ਨਹੀਂ ਹੁੰਦੀ…
ਨੂਰ ਦੀ ਜ਼ਿੰਦਗੀ ਦੇ ਅਗਲੇ ਸਫ਼ਰ ਨੂੰ ਪੜ੍ਹਨ ਲਈ “ਨੂਰ ਦੀ ਨਵੀਂ ਜ਼ਿੰਦਗੀ” ਨਾਵਲ ਪੜ੍ਹੋ।
— ਸਮਾਪਤ —
✍️ਪਰਦੀਪ ਕੌਰ “ਬੱਬੂ ਡਾਇਰੀ” 🌷📖💜