“ਨਹੀਂ… ਕੁਝ ਨਹੀਂ।”
ਉਹ ਹੱਸ ਪਿਆ।
“ਤੇਰਾ ਇਹ ‘ਕੁਝ ਨਹੀਂ’ ਸਭ ਤੋਂ ਵੱਡਾ ਝੂਠ ਹੁੰਦਾ ਏ।”
ਨੂਰ ਵੀ ਹੱਸ ਪਈ।
ਸ਼ਾਇਦ ਕਈ ਦਿਨਾਂ ਬਾਅਦ ਦਿਲੋਂ ਹੱਸੀ ਸੀ।
ਕੁਝ ਮਿੰਟਾਂ ਤੱਕ ਦੋਵੇਂ ਆਮ ਗੱਲਾਂ ਕਰਦੇ ਰਹੇ।
ਕੰਮ ਦੀਆਂ।
ਮੌਸਮ ਦੀਆਂ।
ਜ਼ਿੰਦਗੀ ਦੀਆਂ।
ਕੋਈ ਵੱਡੀ ਗੱਲ ਨਹੀਂ ਸੀ।
ਪਰ ਨੂਰ ਨੂੰ ਚੰਗਾ ਲੱਗ ਰਿਹਾ ਸੀ।
ਬਹੁਤ ਚੰਗਾ।
ਕਿਉਂਕਿ ਇੱਥੇ ਕੋਈ ਉਸਨੂੰ ਜੱਜ ਨਹੀਂ ਕਰ ਰਿਹਾ ਸੀ।
ਕੋਈ ਉਸਤੇ ਸ਼ੱਕ ਨਹੀਂ ਕਰ ਰਿਹਾ ਸੀ।
ਕੋਈ ਉਸਨੂੰ ਚੁੱਪ ਨਹੀਂ ਕਰਵਾ ਰਿਹਾ ਸੀ।
ਪਹਿਲੀ ਵਾਰ ਉਸਨੂੰ ਲੱਗਿਆ ਕਿ ਗੱਲਬਾਤ ਵੀ ਇੱਕ ਸਹਾਰਾ ਹੋ ਸਕਦੀ ਹੈ।
ਸ਼ਾਮ ਨੂੰ ਜਦੋਂ ਉਹ ਘਰ ਵਾਪਸ ਆ ਰਹੀ ਸੀ ਤਾਂ ਉਸਦੇ ਚਿਹਰੇ ਉੱਤੇ ਹੌਲੀ ਜਿਹੀ ਮੁਸਕਰਾਹਟ ਸੀ।
ਪਰ ਜਿਵੇਂ ਹੀ ਉਸਨੇ ਘਰ ਦਾ ਦਰਵਾਜ਼ਾ ਖੋਲ੍ਹਿਆ…
ਉਹ ਮੁਸਕਰਾਹਟ ਗਾਇਬ ਹੋ ਗਈ।
ਅਮਨ ਸੋਫੇ ਉੱਤੇ ਬੈਠਾ ਸੀ।
ਉਸਨੇ ਇੱਕ ਨਜ਼ਰ ਨੂਰ ਵੱਲ ਵੇਖਿਆ।
ਫਿਰ ਪੁੱਛਿਆ,
“ਅੱਜ ਬੜੀ ਖੁਸ਼ ਲੱਗ ਰਹੀ ਏਂ?”
ਨੂਰ ਦਾ ਦਿਲ ਧੜਕ ਉੱਠਿਆ।
ਉਹ ਇਸ ਲਹਿਜ਼ੇ ਨੂੰ ਜਾਣਦੀ ਸੀ।
ਬਹੁਤ ਚੰਗੀ
ਹਾਂ ਜਾਣਦੀ ਸੀ।
ਇਹ ਸਵਾਲ ਨਹੀਂ ਸੀ।
ਇਹ ਸ਼ੱਕ ਦੀ ਸ਼ੁਰੂਆਤ ਸੀ।
“ਨਹੀਂ… ਬਸ ਕੰਮ ਠੀਕ ਸੀ ਅੱਜ।”
ਨੂਰ ਨੇ ਹੌਲੀ ਜਿਹੇ ਕਿਹਾ।
ਅਮਨ ਕੁਝ ਨਾ ਬੋਲਿਆ।
ਪਰ ਉਸਦੀਆਂ ਅੱਖਾਂ ਵਿੱਚ ਉਹੀ ਪੁਰਾਣਾ ਸ਼ੱਕ ਸੀ।
ਉਹੀ ਪੁਰਾਣਾ ਜ਼ਹਿਰ।
ਉਸ ਰਾਤ ਨੂਰ ਨੂੰ ਨੀਂਦ ਨਾ ਆਈ।
ਉਹ ਸੋਚਦੀ ਰਹੀ।
ਕੀ ਇੱਕ ਮੁਸਕਰਾਹਟ ਵੀ ਹੁਣ ਜੁਰਮ ਬਣ ਗਈ ਸੀ?
ਕੀ ਖੁਸ਼ ਹੋਣ ਦਾ ਹੱਕ ਵੀ ਉਸਤੋਂ ਖੋਹ ਲਿਆ ਗਿਆ ਸੀ?
ਅਤੇ ਪਹਿਲੀ ਵਾਰ ਉਸਦੇ ਦਿਲ ਨੇ ਜਵਾਬ ਦਿੱਤਾ—
“ਨਹੀਂ।”
ਇਨਸਾਨ ਨੂੰ ਜਿਉਣ ਲਈ ਰੋਟੀ ਹੀ ਨਹੀਂ…
ਇੱਜ਼ਤ ਵੀ ਚਾਹੀਦੀ ਹੈ।
ਸੁਣਨ ਵਾਲਾ ਕੋਈ ਚਾਹੀਦਾ ਹੈ।
ਅਤੇ ਨੂਰ ਦੇ ਅੰਦਰ ਸਾਲਾਂ ਤੋਂ ਖਾਲੀ ਪਈ ਉਹ ਜਗ੍ਹਾ…
ਹੁਣ ਹੌਲੀ-ਹੌਲੀ ਆਪਣੀ ਆਵਾਜ਼ ਮੰਗ ਰਹੀ ਸੀ।