ਅਧਿਆਇ 24 — ਇੱਕ ਮੁਸਕਰਾਹਟ ਦਾ ਜੁਰਮ
ਅਗਲੇ ਕੁਝ ਦਿਨ ਨੂਰ ਬਹੁਤ ਸੰਭਲ ਕੇ ਰਹੀ।
ਉਹ ਜਾਣਦੀ ਸੀ ਕਿ ਅਮਨ ਨੂੰ ਉਸਦੀ ਹਰ ਗੱਲ ਵਿੱਚ ਸ਼ੱਕ ਨਜ਼ਰ ਆਉਂਦਾ ਹੈ।
ਇਸ ਲਈ ਉਹ ਕੰਮ ਤੇ ਵੀ ਘੱਟ ਬੋਲਦੀ।
ਘਰ ਵਿੱਚ ਵੀ ਘੱਟ।
ਅਤੇ ਆਪਣੇ ਦਿਲ ਨਾਲ ਤਾਂ ਲਗਭਗ ਬਿਲਕੁਲ ਹੀ ਨਹੀਂ।
ਪਰ ਇੱਕ ਚੀਜ਼ ਬਦਲ ਚੁੱਕੀ ਸੀ।
ਹੁਣ ਉਹ ਆਪਣੇ ਆਪ ਨੂੰ ਹਰ ਗੱਲ ਲਈ ਦੋਸ਼ੀ ਨਹੀਂ ਮੰਨਦੀ ਸੀ।
ਇੱਕ ਸ਼ਾਮ ਕੰਮ ਬਹੁਤ ਰੁਝਿਆ ਹੋਇਆ ਸੀ।
ਗਾਹਕ ਲਗਾਤਾਰ ਆ ਰਹੇ ਸਨ।
ਕਿਸੇ ਨੂੰ ਮਦਦ ਚਾਹੀਦੀ ਸੀ।
ਕਿਸੇ ਨੂੰ ਜਾਣਕਾਰੀ।
ਕਿਸੇ ਨੂੰ ਸਿਰਫ਼ ਇੱਕ ਮੁਸਕਰਾਹਟ।
ਨੂਰ ਵੀ ਸਾਰਿਆਂ ਵਾਂਗ ਆਪਣਾ ਕੰਮ ਕਰ ਰਹੀ ਸੀ।
ਉਸੇ ਵੇਲੇ ਇੱਕ ਬਜ਼ੁਰਗ ਔਰਤ ਉਸਦੇ ਕਾਊਂਟਰ ਕੋਲ ਆਈ।
ਉਸਨੇ ਮੁਸਕਰਾ ਕੇ ਕਿਹਾ,
“ਤੂੰ ਬਹੁਤ ਸੋਹਣੀ ਮੁਸਕਰਾਂਦੀ ਏਂ।”
ਨੂਰ ਕੁਝ ਪਲਾਂ ਲਈ ਚੁੱਪ ਰਹਿ ਗਈ।
ਉਸਨੂੰ ਯਾਦ ਨਹੀਂ ਸੀ ਕਿ ਆਖ਼ਰੀ ਵਾਰ ਕਿਸੇ ਨੇ ਉਸਦੀ ਮੁਸਕਰਾਹਟ ਦੀ ਤਾਰੀਫ਼ ਕਦੋਂ ਕੀਤੀ ਸੀ।
ਉਸਨੇ ਹੌਲੀ ਜਿਹੇ “ਥੈਂਕ ਯੂ” ਕਿਹਾ।
ਪਰ ਉਹ ਗੱਲ ਸਾਰਾ ਦਿਨ ਉਸਦੇ ਮਨ ਵਿੱਚ ਰਹੀ।
ਘਰ ਵਾਪਸ ਆਉਂਦਿਆਂ ਉਹ ਕਾਰ ਚਲਾ ਰਹੀ ਸੀ।
ਸੜਕ ਉੱਤੇ ਹਨੇਰਾ ਸੀ।
ਰੇਡੀਓ ਹੌਲੀ ਆਵਾਜ਼ ਵਿੱਚ ਚੱਲ ਰਿਹਾ ਸੀ।
ਅਤੇ ਕਈ ਸਾਲਾਂ ਬਾਅਦ ਉਸਦੇ ਚਿਹਰੇ ਉੱਤੇ ਇੱਕ ਸੱਚੀ ਮੁਸਕਰਾਹਟ ਸੀ।
ਪਰ ਜਿਵੇਂ ਹੀ ਉਹ ਘਰ ਪਹੁੰਚੀ…
ਸਭ ਕੁਝ ਫਿਰ ਬਦਲ ਗਿਆ।
ਅਮਨ ਦਰਵਾਜ਼ੇ ਕੋਲ ਖੜ੍ਹਾ ਸੀ।
“ਬੜੀ ਖੁਸ਼ ਲੱਗ ਰਹੀ ਏਂ ਅੱਜਕੱਲ੍ਹ।”
ਉਸਨੇ ਤਿੱਖੇ ਲਹਿਜ਼ੇ ਵਿੱਚ ਕਿਹਾ।
ਨੂਰ ਚੁੱਪ ਰਹੀ।
“ਕੀ ਗੱਲ ਏ?”
“ਕੁਝ ਨਹੀਂ।”
“ਮੈਨੂੰ ਮੂਰਖ ਨਾ ਸਮਝੀਂ।”
ਨੂਰ ਦਾ ਦਿਲ ਫਿਰ ਡੁੱਬ ਗਿਆ।
ਉਹ ਸਮਝ ਗਈ ਸੀ।
ਇਹ ਉਹੀ ਪੁਰਾਣਾ ਰਾਹ ਸੀ।
ਉਹੀ ਸ਼ੱਕ।
ਉਹੀ ਇਲਜ਼ਾਮ।
ਉਹੀ ਜ਼ਹਿਰ।
ਅਤੇ ਅਚਾਨਕ ਉਸਦੇ ਮਨ ਵਿੱਚ ਇੱਕ ਵਿਚਾਰ ਆਇਆ।
ਇੱਕ ਬਹੁਤ ਦਰਦਨਾਕ ਵਿਚਾਰ।
“ਜਿਸ ਇਨਸਾਨ ਨੇ ਮੈਨੂੰ ਕਦੇ ਖੁਸ਼ ਨਹੀਂ ਵੇਖਿਆ… ਉਸਨੂੰ ਮੇਰੀ ਮੁਸਕਰਾਹਟ ਨਾਲ ਵੀ ਸਮੱਸਿਆ ਕਿਉਂ ਹੈ?”
ਉਸ ਰਾਤ ਨੂਰ ਕਮਰੇ ਵਿੱਚ ਇਕੱਲੀ ਬੈਠੀ ਰਹੀ।
ਖਿੜਕੀ ਤੋਂ ਬਾਹਰ ਚੰਦ ਦਿਖ ਰਿਹਾ ਸੀ।
ਉਸਨੇ ਅਸਮਾਨ ਵੱਲ ਵੇਖਿਆ।
ਅਤੇ ਕਈ ਸਾਲਾਂ ਬਾਅਦ ਆਪਣੇ ਲਈ ਦੁਆ ਮੰਗੀ।
ਨਾ ਬੱਚੇ ਲਈ।
ਨਾ ਵਿਆਹ ਬਚਾਉਣ ਲਈ।
ਨਾ ਕਿਸੇ ਹੋਰ ਲਈ।
ਸਿਰਫ਼ ਆਪਣੇ ਲਈ।
ਕਿਉਂਕਿ ਪਹਿਲੀ ਵਾਰ ਉਸਨੂੰ ਅਹਿਸਾਸ ਹੋਇਆ ਸੀ ਕਿ ਉਸਦਾ ਦਿਲ ਵੀ ਜਿਉਂਦਾ ਹੈ।
ਅਤੇ ਜਿਉਂਦੇ ਦਿਲ ਹਮੇਸ਼ਾ ਪਿਆਰ ਨਹੀਂ…
ਕਦੇ ਕਦੇ ਸਿਰਫ ਸਕੂਨ ਲੱਬਦੇ